AwazBharti
politics

ਬਟਾਲਾ ਵਿੱਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਕਈ ਸੜਕਾਂ ਪਾਣੀ ਨਾਲ ਹੋਈਆਂ ਜਲਥਲ

j

jaspreet kaur

Monday, July 6, 2026

ਬਟਾਲਾ ਵਿੱਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਕਈ ਸੜਕਾਂ ਪਾਣੀ ਨਾਲ ਹੋਈਆਂ ਜਲਥਲ

ਮੀਂਹ ਕਾਰਨ ਬਟਾਲਾ ਹੋਇਆ ਜਲਥਲ

ਬਟਾਲਾ ਵਿੱਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਾਲਾਤ ਬੇਹਾਲ ਕਰ ਦਿੱਤੇ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ।

ਸਵੇਰੇ ਜਦੋਂ ਲੋਕ ਆਪਣੇ ਕੰਮ-ਧੰਧਿਆਂ ਅਤੇ ਵਿਦਿਆਰਥੀ ਸਕੂਲਾਂ-ਕਾਲਜਾਂ ਵੱਲ ਨਿਕਲੇ, ਤਾਂ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਸੜਕਾਂ ‘ਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ, ਜਦਕਿ ਪੈਦਲ ਯਾਤਰੀਆਂ ਨੂੰ ਵੀ ਪਾਣੀ ਵਿਚੋਂ ਲੰਘ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ।

ਭਾਰੀ ਬਾਰਿਸ਼ ਨੇ ਬਟਾਲਾ ਦੀ ਰਫ਼ਤਾਰ ਰੋਕੀ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਮਾਨਸੂਨ ਦੌਰਾਨ ਸ਼ਹਿਰ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਦੇ ਅਨੁਸਾਰ ਇਸਦਾ ਮੁੱਖ ਕਾਰਨ ਡਰੇਨੇਜ ਸਿਸਟਮ ਦੀ ਕਮਜ਼ੋਰੀ ਅਤੇ ਨਾਲਿਆਂ ਦੀ ਸਮੇਂ ਸਿਰ ਸਫਾਈ ਨਾ ਹੋਣਾ ਹੈ। ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਨਾਲਿਆਂ ਅਤੇ ਸੀਵਰੇਜ ਸਿਸਟਮ ਦੀ ਤੁਰੰਤ ਸਫਾਈ ਅਤੇ ਸੁਧਾਰ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਾਣੀ ਭਰਨ ਦੀ ਸਮੱਸਿਆ ਤੋਂ ਬਚਿਆ ਜਾ ਸਕੇ।

ਸੜਕਾਂ ਬਣੀਆਂ ਤਲਾਬ, ਬਟਾਲਾ ਜਲਥਲ

ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਇਹੀ ਰੁਝਾਨ ਜਾਰੀ ਰਹਿੰਦਾ ਹੈ, ਤਾਂ ਨੀਵੇਂ ਇਲਾਕਿਆਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ਅਤੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Amandeep Sandhu Batala Daily Awaz Bharti